14 ਅਪ੍ਰੈਲ ਜਨਮ ਸਤਾਬਦੀ ਤੇ ਵਿਸ਼ੇਸ
ਕਿਸੇ ਵੀ ਗੁਲਾਮ ਦੇਸ਼ ਲਈ ਅਜਾਦੀ ਦੀ ਕੀ ਮਹੱਤਤਾ ਇਹ ਉਹ ਦੇਸ਼ ਹੀ ਜਾਣਦਾ ਅਤੇ ਉਸ ਅਜਾਦੀ ਨੂੰ ਪ੍ਰਾਪਤ ਕਰਨ ਹਿੱਤ ਦਿਤੀਆਂ ਗਈਆਂ ਕੁਰਬਾਨੀਆਂ ਦਾ ਮੁੱਲ ਦੇਸ਼ ਅਜਾਦ ਹੋਣ ਦੇ ਨਾਲ ਨਾਲ ਉਸ ਅਜਾਦੀ ਨੂੰ ਕਾਇਮ ਰੱਖਣ ਲਈ ਕੋਈ ਅਜਿਹੇ ਨਿਯਮ ਹੋਣ ਜਿਸ ਨੂੰ ਦੇਸ਼ ਦਾ ਹਰ ਨਾਗਿਰਕ ਉਹਨਾਂ ਨਿਯਮਾਂ ਦੀ ਪਾਲਣਾ ਕਰੇ।ਉਹਨਾਂ ਨਿਯਮਾਵਲੀ ਨੂੰ ਸੰਵਿਧਾਨ ਦਾ ਨਾਮ ਦਿੱਤਾ ਜਾਦਾਂ।ਜਦੋਂ ਭਾਰਤ ਦੇਸ਼ 1947 ਵਿੱਚ ਅਜਾਦ ਹੋਇਆ ਤਾਂ ਦੇਸ਼ ਦੇ ਹਲਾਤ ਅਜਿਹੇ ਸਨ ਕਿ ਦੇਸ਼ ਨੂੰ ਅਜਿਹੇ ਸੰਵਿਧਾਾਨ ਦੀ ਜਰੂਰਤ ਸੀ ਜਿਸ ਵਿੱਚ ਜਿਥੇ ਸਾਰਿਆਂ ਨੂੰ ਬਰਾਾਬਰ ਦੇ ਅਧਿਕਾਰ ਮਿੱਲਣ ਅੱਗੇ ਵਧਣ ਦੇ ਮੋਕੇ ਮਿੱਲਣ ਅਤੇ ਨਾਲ ਹੀ ਉਹਨਾਂ ਲੋਕਾਂ ਨੂੰ ਉਪਰ ਚੁੱਕਣਾ ਸੀ ਜਿੰਨਾ ਨੂੰ ਕੁਝ ਲੋਕਾਂ ਨੇ ਆਪਣੇ ਨਿੱਜੀ ਮੁਫਾਦਾਂ ਹਿੱਤ ਉਨਾਂ ਨਾਲ ਪੱਖਪਾਤ ਕੀਤਾ ਜਾਦਾਂ ਸੀ।
ਕੋਈ ਵੀ ਅਜਾਦ ਮੁਲਕ ਅਜਾਦੀ ਦਾ ਨਿਘ ਤਾਂ ਹੀ ਮਾਣ ਸਕਦਾ ਜੇਕਰ ਉਸ ਕੋਲ ਦੇਸ਼ ਦੇ ਨਾਗਰਿਕਾਂ ਲਈ ਇੱਕ ਅਜਿਹਾ ਸੰਵਿਧਾਨ ਹੋਵੇ ਜਿਸ ਨੂੰ ਹਰ ਕੋਈ ਬਿੰਨਾ ਕਿਸੇ ਡਰ,ਭੈ ਮੁਕਤ ਰਹਿੰਦਾ ਹੋਇਆ ਆਪਣੇ ਅਧਿਕਾਰਾਂ ਨੂੰ ਮਾਣਦਾ ਹੋਇਆ ਆਪਣੇ ਕਰੱਤਵਾਂ ਦੀ ਪਾਲਣਾ ਕਰੇ।ਉਸ ਸੰਵਿਧਾਨ ਵਿੱਚ ਕਿਸੇ ਨਾਲ ਵੀ ਜਾਤ-ਪਾਤ,ਧਰਮ ਦੇ ਅਧਾਰ ਤੇ ਪੱਖਪਾਤ ਨਾਂ ਕੀਤਾ ਜਾ ਰਿਹਾ ਹੋਵੇ।ਸਾਡਾ ਦੇਸ਼ 15 ਅਗਸਤ 1947 ਨੂੰ ਅਜਾਦ ਹੋ ਗਿਆ ਸੀ।ਹਜਾਰਾਂ ਲੋਕਾਂ ਨੇ ਇਸ ਅਜਾਦੀ ਲਈ ਕੁਰਬਾਨੀਆਂ ਦਿੱਤੀਆਂ ਇਸ ਲਈ ਦੇਸ਼ ਦੇ ਅਜਾਦ ਹੋਣ ਤੋਂ ਬਾਅਦ ਪ੍ਰਮੁੱਖ ਕੰਮ ਦੇਸ਼ ਦਾ ਸੰਵਿਧਾਨ ਬਣਾਉਣਾ ਸੀ।ਜਿਸ ਲਈ ਇੱਕ ਅਜਿਹੇ ਸਖਸ਼ ਦੀ ਲੋੜ ਸੀ ਜੋ ਦੇਸ਼ ਦੇ ਨਾਗਰਿਕਾਂ ਦੀ ਜਰੂਰਤ ਨੂੰ ਪੂਰਾ ਕਰਦਾ ਹੋਵੇ।ਇਸ ਲਈ ਪਹਿਲੀ ਨਜਰੇ ਹੀ ਇਸ ਲਈ ਡਾ.ਭੀਮ ਰਾਉ ਅੰਬੇਦਕਰ ਤੋਂ ਇਲਾਵਾ ਕੋਈ ਹੋਰ ਯੋਗ ਵਿਅਕਤੀ ਨਹੀ ਸੀ।ਉਹ, ਇੱਕ ਵਕੀਲ, ਅਰਥਸ਼ਾਸਤਰੀ, ਸਮਾਜ ਸੁਧਾਰਕ, ਅਤੇ ਦਲਿਤ ਬੋਧੀ ਲਹਿਰ ਦੇ ਨੇਤਾ ਸਨ ਜਿਨ੍ਹਾਂ ਨੇ ਸਮਾਜਿਕ ਨਿਆਂ ਅਤੇ ਸਮਾਨਤਾ ਦਾ ਸਮਰਥਨ ਕੀਤਾ।ਡਾ. ਅੰਬੇਡਕਰ ਨੇ ਡਰਾਫਟਿੰਗ ਕਮੇਟੀ ਦੀ ਪ੍ਰਧਾਨਗੀ ਕੀਤੀ, ਜੋ ਕਿ ਭਾਰਤੀ ਸੰਵਿਧਾਨ ਦਾ ਖਰੜਾ ਤਿਆਰ ਕਰਨ ਲਈ ਜ਼ਿੰਮੇਵਾਰ ਸੀ, ਅਤੇ ਹੋਰ ਮਹੱਤਵਪੂਰਨ ਕਮੇਟੀਆਂ ਦੇ ਮੈਂਬਰ ਸਨ।ਜੋ ਲੋਕ ਅੱਜ ਉਹਨਾਂ ਖਿਲ਼ਾਫ ਬੋਲ ਰਹੇ ਹਨ ਅਸਲ ਵਿੱਚ ਉਹ ਮਾਨਸਿਕ ਬੀਮਾਰ ਹਨ।
ਭਾਰਤ ਦੇ ਸੰਵਿਧਾਨ ਦਾ ਖਰੜਾ ਤਿਆਰ ਕਰਨਾ
15 ਅਗਸਤ 1947 ਨੂੰ ਭਾਰਤ ਦੀ ਆਜ਼ਾਦੀ ਬਾਅਦ, ਕਾਂਗਰਸ ਦੀ ਅਗਵਾਈ ਵਾਲੀ ਨਵੀਂ ਸਰਕਾਰ ਨੇ ਅੰਬੇਦਕਰ ਨੂੰ ਦੇਸ਼ ਦੇ ਪਹਿਲੇ ਕਾਨੂੰਨ ਅਤੇ ਨਿਆਂ ਮੰਤਰੀ ਵਜੋਂ ਸੇਵਾ ਕਰਨ ਲਈ ਸੱਦਾ ਦਿੱਤਾ, ਜਿਸਨੂੰ ਉਸਨੇ ਸਵੀਕਾਰ ਕਰ ਲਿਆ। 29 ਅਗਸਤ ਨੂੰ, ਉਸਨੂੰ ਸੰਵੀਧਾਨ ਡਰਾਫਟ ਕਮੇਟੀ ਦਾ ਚੇਅਰਮੈਨ ਨਿਯੁਕਤ ਕੀਤਾ ਗਿਆ ਅਤੇ ਭਾਰਤ ਦਾ ਨਵਾਂ ਸੰਵਿਧਾਨ ਲਿਖਣ ਲਈ ਸੰਵਿਧਾਨ ਸਭਾ ਦੁਆਰਾ ਨਿਯੁਕਤ ਕੀਤਾ ਗਿਆ॥ਅੰਬੇਡਕਰ ਇੱਕ ਬੁੱਧੀਮਾਨ ਸੰਵਿਧਾਨਕ ਮਾਹਰ ਸੀ, ਜਿਸ ਨੇ 60 ਦੇਸ਼ਾਂ ਦੇ ਸੰਵਿਧਾਨ ਦੀ ਪੜ੍ਹਾਈ ਕੀਤੀ ਸੀ। ਅੰਬੇਦਕਰ ਨੂੰ “ਭਾਰਤ ਦੇ ਸੰਵਿਧਾਨ ਦਾ ਪਿਤਾ” ਮੰਨਿਆ ਗਿਆ ਹੈ ਸੰਵਿਧਾਨ ਸਭਾ ਵਿੱਚ, ਡਰਾਫਟ ਕਮੇਟੀ ਦੇ ਇੱਕ ਮੈਂਬਰ, ਟੀ.ਟੀ. ਕ੍ਰਿਸ਼ਮਾਚਾਰੀ ਨੇ ਕਿਹਾ,”ਅੰਤ ਵਿੱਚ ਸੰਵਿਧਾਨ ਖਰੜੇ ਦਾ ਭਾਰ ਡਾ. ਅੰਬੇਦਕਰ ਉੱਤੇ ਆ ਗਿਆ ਅਤੇ ਮੈਨੂੰ ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਉਸਨੇ ਇਸ ਕਾਰਜ ਨੂੰ ਅਜਿਹੇ ਤਰੀਕੇ ਨਾਲ ਪੂਰਾ ਕੀਤਾ ਜੋ ਕਿ ਬਿਨਾਂ ਸ਼ੱਕ ਸ਼ਲਾਘਾਯੋਗ ਹੈ ਅਸੀਂ ਉਸ ਲਈ ਧੰਨਵਾਦੀ ਹਾਂ।
ਉਨਾਂ ਨੇ ਬੜੋਦਾ ਰਾਜ ਸਰਕਾਰ ਵਿੱਚ ਨੋਕਰੀ ਕਰ ਦਾ ਫੈਸਲਾ ਕਰ ਲਿਆ। ਉਸ ਸਮੇਂ ਦੌਰਾਨ ਆਪ ਜੀ ਦੇ ਘਰ ਇੱਕ ਪੁੱਤਰ ਨੇ ਜਨਮ ਲਿਆ। ਪੁੱਤਰ ਦਾ ਨਾਂ ਯਸਵੰਤ ਰੱਖਿਆ ਗਿਆ। ਫਿਰ 2 ਫਰਵਰੀ 1913 ਈ. ਵਿੱਚ ਆਪ ਜੀ ਦੇ ਪਿਤਾ ਜੀ ਵੀ ਸਵਰਗ ਸਿਧਾਰ ਗਏ।
ਬਹੁਜਨਾਂ ਦੇ ਹਿੱਤਾਂ ਦੇ ਘੁਲਾਟੀਏ
ਬਾਬਾ ਸਾਹਿਬ ਭੀਮ ਰਾਓ ਅੰਬੇਦਕਰ ਨੇ ਗਰੀਬ ਤੇ ਪੱਛੜੇ ਹੋਏ ਦਲਿਤਾਂ ਦੇ ਹਿੱਤਾਂ ਦੀ ਰੱਖਿਆ ਲਈ ਜੋ ਪਹਿਰਾ ਦਿੱਤਾ ਉਸ ਨੂੰ ਅੱਜ ਇਹ ਸਮਾਜ ਵੀ ਅੱਖੋਂ ਉਹਲੇ ਨਹੀਂ ਕਰ ਸਕਦਾ। ਗਰੀਬ ਤੇ ਪੱਛੜੇ ਹੋਏ ਸਮਾਜ ਲਈ ਜੋ ਨੌਕਰੀਆਂ ਲਈ ਰਾਖ਼ਵਾਂਕਰਨ ਕੀਤਾ ਗਿਆ ਹੈ ਉਸ ਦੇ ਪਿੱਛੇ ਬਾਬਾ ਸਹਿਬ ਜੀ ਦਾ ਹੀ ਯੋਗਦਾਨ ਹੈ। 1920 ਈ. ਵਿੱਚ ’’ਵੀਕਲੀ ਨਾਇਕ’’ ਦੇ ਸਿਰਲੇਖ ਹੇਠ ਇੱਕ ਪ੍ਰਕਾਸ਼ਨ ਸ਼ੁਰੂ ਕੀਤਾ ਗਿਆ ਜਿਸਨੂੰ ’’ਲੀਡਰ ਆਫ ਸਾਇਲੰਟ’’ ਵੀ ਕਿਹਾ ਜਾਂਦਾ ਹੈ। ਇਸ ਪ੍ਰਕਾਸ਼ਨ ਦਾ ਇਸਤੇਮਾਲ ਛੂਤ-ਛਾਤ ਦੀ ਬਿਮਾਰੀ ਦੇ ਖ਼ਿਲਾਫ ਲੜਨ ਲਈ ਇੱਕ ਕੈਪਸ਼ੂਲ ਜਾਂ ਟੀਕੇ ਦੇ ਤੌਰ ਤੇ ਕੀਤਾ ਗਿਆ। ਇਸ ਵਿੱਚ ਗ਼ਲਤ ਰਾਜਨੀਤੀ ਦੀ ਅਲੋਚਨਾ ਵੀ ਕੀਤੀ ਗਈ। ਫਿਰ ਬਾਬਾ ਸਾਹਿਬ 1926 ਈ. ਵਿੱਚ ਵਿਧਾਨ ਸਭਾ ਦੇ ਮੈਂਬਰ ਵਜੋਂ ਨਿਯੁਕਤ ਹੋਏ। ਫਿਰ 1927 ਈ. ਵਿੱਚ ਛੂਤ-ਛਾਤ ਦੀ ਬਿਮਾਰੀ ਖ਼ਿਲਾਫ ਲੜਨ ਲਈ ਕਈ ਅੰਦੋਲਨ ਕੀਤੇ ਗਏ। ਉਸ ਸਮੇਂ ਦੌਰਾਨ ਛੂਤ-ਛਾਤ ਦਾ ਇੰਨਾਂ ਬੋਲ-ਬਾਲਾ ਸੀ ਕਿ ਗਰੀਬ ਵਰਗ ਦੇ ਲੋਕਾਂ ਦੇ ਹੱਥਾਂ ਦਾ ਕੋਈ ਪਾਣੀ ਵੀ ਪੀਣ ਲਈ ਤਿਆਰ ਨਹੀਂ ਸੀ। ਉਨਾਂ ਨੂੰ ਮੰਦਰਾਂ ਵਿੱਚ ਜਾਣ ਦੀ ਵੀ ਮਨਾਹੀ ਸੀ। ਬਾਬਾ ਸਾਹਿਬ ਨੇ ਇਸ ਖ਼ਿਲਾਫ ਆਵਾਜ਼ ਉਠਾਈ ਤੇ ਉਨਾਂ ਦੇ ਅਧਿਕਾਰ ਦੀ ਰੱਖਿਆ ਲਈ ਕਦਮ ਉਠਾਏ ਗਏ। ਉਨਾਂ ਇੱਕ ਅੰਦੋਲਨ ਵੀ ਚਲਾਇਆ ਜਿਸ ਵਿੱਚ ਪਾਣੀ ਦੀ ਸਮੱਸਿਆ ਦਾ ਹੱਲ ਲੱਭਿਆ ਗਿਆ। 1928 ਈ. ਵਿੱਚ ਬਾਬਾ ਸਾਹਿਬ ਜੀ ਨੂੰ ਬੰਬੇ ਪ੍ਰੈਜ਼ੀਡੇਂਸ਼ੀ ਕਮੇਟੀ ਵਿੱਚ ਸਾਰੇ ਯੂਰਪੀ ਸਾਇਮਨ ਕਮਿਸ਼ਨਾ ਵਿੱਚ ਕੰਮ ਕਰਨ ਲਈ ਨਿਯੁਕਤ ਕਰ ਲਿਆ ਗਿਆ।
ਭਾਰਤ ਰਤਨ ਅਵਾਰਡ
1990 ਵਿਚ ਬਾਬਾਸਾਹਿਬ ਅੰਬੇਡਕਰ ਨੂੰ ਮਰਨ ਉਪਰੰਤ ਭਾਰਤ ਦਾ ਸਭ ਤੋਂ ਵੱਡਾ ਨਾਗਰਿਕ ਪੁਰਸਕਾਰ ਭਾਰਤ ਰਤਨ ਦਿੱਤਾ ਗਿਆ।ਅਜੇ ਵੀ ਜਾਤ-ਪਾਤ ਦਾ ਬੀਜ ਕਈ ਲੋਕਾਂ ਅਤੇ ਸਰਕਾਰਾਂਵਿੱਚ ਹੈ ਕਿ ਉਹਨਾਂ ਨੂੰ ਭਾਰਤ ਰਤਨ ਅਵਾਰਡ ਮਰਨ ਤੋਂ 34 ਸਾਲ ਬਾਅਦ ਦਿੱਤਾ ਗਿਆ।ਜਦੋਂ ਕਿ ਉਹਨਾਂ ਵੱਲੋਂ ਕੀਤੀਆਂ ਪ੍ਰਾਪਤੀਆਂ ਇੰਨੀਆਂ ਹਨ ਕਿ ਇਹ ਅੜਾਰਡ ਉਨਾਂ ਦੇ ਜਿਉਦੇ ਹੀ ਮਿਲ ਜਾਣਾ ਚਾਹੀਦਾ ਸੀ।ਜਦੋਂ ਕਿ ਅਜਿਹੇ ਨੇਤਾਵਾਂ ਨੂੰ ਵੀ ਭਾਰਤ ਰਤਨ ਅਵਾਰਡ ਦੇ ਦਿੱਤਾ ਗਿਆ ਜਿੰਨਾ ਦਾ ਯੋਗਦਾਨ ਕੇਵਲ ਰਾਜਨੀਤੀ ਤੋਂ ਇਲਾਵਾ ਕਿਤੇ ਹੋਰ ਨਹੀ।ਇਹਨਾਂ ਅਵਾਰਡਾਂ ਲਈ ਕਿਵੇਂ ਪੱਖਪਾਤ ਕੀਤਾ ਜਾਦਾਂ ਇਸ ਦੀ ਉਦਾਰਹਣ ਹੈ ਕਿ ਪੰਜਾਬ ਵਿੱਚੋਂ ਦੇਸ਼ ਦੀ ਅਜਾਦੀ ਤੋਂ ਬਾਅਦ ਹੁਣ ਤੱਕ ਇੱਕ ਵੀ ਵਿਅਕਤੀ ਨੂੰ ਇਿਹ ਅਵਾਰਡ ਨਹੀ ਮਿਿਲਆ।
ਲੰਡਨ ਸਕੂਲ ਆਫ ਇਕਨਾਮਿਕਸ ਵਿਚ ਪੋਸਟ ਗ੍ਰੈਜੂਏਟ ਦੀ ਪੜ੍ਹਾਈ
ਲੰਡਨ ਸਕੂਲ ਆਫ ਇਕਨਾਮਿਕਸ (1916-17) ਤੋਂ ਆਪਣੇ ਪ੍ਰੋਫੈਸਰਾਂ ਅਤੇ ਮਿੱਤਰਾਂ ਨਾਲ ਅੰਬੇਦਕਰ ਅਕਤੂਬਰ 1916 ਵਿਚ, ਉਹਨਾਂ ਨੇ ਗ੍ਰੇਜ਼ ਇਨ ਵਿਚ ਬਾਰ ਕੋਰਸ ਲਈ ਦਾਖਲਾ ਲਿਆ ਅਤੇ ਉਸੇ ਸਮੇਂ ਲੰਡਨ ਸਕੂਲ ਆਫ ਇਕਨਾਮਿਕਸ ਵਿਚ ਦਾਖ਼ਲਾ ਲੈ ਲਿਆ ਜਿੱਥੇ ਉਹਨਾਂ ਨੇ ਇਕ ਡਾਕਟਰ ਦੀ ਥੀਸੀਸ ਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ। ਜੂਨ 1917 ਵਿਚ ਉਹ ਭਾਰਤ ਪਰਤੇ ਕਿਉਂਕਿ ਬੜੋਦਾ ਤੋਂ ਉਹਨਾਂ ਦੀ ਸਕਾਲਰਸ਼ਿਪ ਸਮਾਪਤ ਹੋ ਗਈ।
1922 ਵਿਚ ਅੰਬੇਡਕਰ ਬੈਰਿਸਟਰ ਦੇ ਰੂਪ ਵਿਚ
ਜਿਵੇਂ ਕਿ ਅੰਬੇਡਕਰ ਬੜੌਦਾ ਰਿਆਸਤ ਦੁਆਰਾ ਪੜ੍ਹਿਆ ਸੀ, ਉਹ ਇਸ ਦੀ ਸੇਵਾ ਲਈ ਬੰਨ੍ਹਿਆ ਹੋਇਆ ਸੀ। ਉਸਨੂੰ ਗਾਇਕਵਾੜ ਦਾ ਮਿਲਟਰੀ ਸੈਕਟਰੀ ਨਿਯੁਕਤ ਕੀਤਾ ਗਿਆ ਪਰ ਉਸਨੂੰ ਥੋੜੇ ਸਮੇਂ ਵਿਚ ਹੀ ਛੱਡਣਾ ਪਿਆ। ਉਸ ਨੇ ਇਸ ਘਟਨਾ ਨੂੰ ਆਪਣੀ ਆਤਮਕਥਾ, ਵੇਟਿੰਗ ਫ਼ਾਰ ਵੀਜ਼ਾ ਵਿੱਚ ਦੱਸਿਆ। ਇਸ ਤੋਂ ਬਾਅਦ, ਉਸਨੇ ਆਪਣੇ ਵਧ ਰਹੇ ਪਰਿਵਾਰ ਲਈ ਕਮਾਈ ਦੇ ਤਰੀਕੇ ਲੱਭਣ ਦੀ ਕੋਸ਼ਿਸ਼ ਕੀਤੀ। ਉਹ ਇੱਕ ਅਕਾਊਂਟੈਂਟ ਅਤੇ ਇੱਕ ਪ੍ਰਾਈਵੇਟ ਟਿਊਟਰ ਦੇ ਤੌਰ ਤੇ ਕੰਮ ਕਰਦਾ ਸੀ ਅਤੇ ਇਕ ਨਿਵੇਸ਼ ਸਲਾਹ ਕਾਰੋਬਾਰ ਦੀ ਸਥਾਪਨਾ ਕੀਤੀ ਸੀ, ਪਰੰਤੂ ਜਦੋਂ ਉਸਦੇ ਗ੍ਰਾਹਕਾਂ ਨੇ ਇਹ ਜਾਣਿਆ ਕਿ ਉਹ ਅਛੂਤ ਹੈ ਤਾਂ ਇਹ ਅਸਫ਼ਲ ਹੋ ਗਿਆ॥
1927 ਦੇ ਅਖੀਰ ਵਿੱਚ ਇੱਕ ਸੰਮੇਲਨ ਵਿੱਚ ਅੰਬੇਦਕਰ ਨੇ ਜਾਤੀਗਤ ਭੇਦਭਾਵ ਅਤੇ “ਛੂਤ-ਛਾਤ” ਲਈ ਵਿਚਾਰਧਾਰਾ ਨੂੰ ਸਹੀ ਠਹਿਰਾਉਣ ਲਈ, ਕਲਾਸਿਕ ਹਿੰਦੂ ਪਾਠ, ਮੰਨੂੰ ਸਿਮ੍ਰਤੀ (ਮਨੂ ਦੇ ਨਿਯਮ) ਨੂੰ ਜਨਤਕ ਤੌਰ ਤੇ ਨਿੰਦਾ ਕੀਤੀ।25 ਦਸੰਬਰ 1927 ਨੂੰ, ਉਸਨੇ ਮੰਨੂੰ ਸਿਮ੍ਰਤੀ ਦੀਆਂ ਕਾਪੀਆਂ ਸਾੜਨ ਲਈ ਹਜ਼ਾਰਾਂ ਪੈਰੋਕਾਰਾਂ ਦੀ ਅਗਵਾਈ ਕੀਤੀ॥ਇਸ ਤਰ੍ਹਾਂ ਹਰ ਸਾਲ 25 ਦਸੰਬਰ ਨੂੰ ਮੰਨੂੰ ਸਿਮ੍ਰਤੀ ਦਹਿਨ ਦਿਵਸ (ਮਨੂਸਮ੍ਰਿਤੀ ਬਰਨਿੰਗ ਡੇ) ਦੇ ਤੌਰ ਤੇ ਅੰਬੇਦਕਰਿਤਾਂ ਅਤੇ ਦਲਿਤਾਂ ਦੁਆਰਾ ਮਨਾਇਆ ਜਾਂਦਾ ਹੈ
25 ਸਤੰਬਰ 1932 ਨੂੰ, ਪੂਨਾ ਪੈਕਟ ਨਾਮ ਦੇ ਸਮਝੌਤੇ ਤੇ ਅੰਬੇਦਕਰ (ਹਿੰਦੂਆਂ ਵਿੱਚ ਦੱਬੇ ਕੁਚਲੇ ਲੋਕਾਂ ਵੱਲੋਂ) ਅਤੇ ਮਦਨ ਮੋਹਨ ਮਾਲਵੀਆ (ਦੂਜੇ ਹਿੰਦੂਆਂ ਵੱਲੋਂ) ਵਿਚਕਾਰ ਹਸਤਾਖਰ ਕੀਤੇ ਗਏ ਸਨ। ਸਮਝੌਤੇ ਨੇ ਆਮ ਚੋਣ ਹਲਕੇ ਦੇ ਅੰਦਰ, ਅਸਥਾਈ ਵਿਧਾਇਕਾਂ ਵਿਚ ਦੱਬੇ ਕੁਚਲੇ ਲੋਕਾਂ ਲਈ ਰਾਖਵੀਆਂ ਸੀਟਾਂ ਦਿੱਤੀਆਂ। ਸਮਝੌਤੇ ਦੇ ਕਾਰਨ, ਕੁਚਲੇ ਲੋਕਾਂ ਨੂੰ ਬ੍ਰਿਟੇਨ ਦੇ ਪ੍ਰਧਾਨਮੰਤਰੀ ਰਾਮਸੇ ਮੈਕਡੋਨਾਲਡ ਦੁਆਰਾ ਪ੍ਰਸਤਾਵਿਤ ਕਮਿਊਨਲ ਅਵਾਰਡ ਵਿੱਚ ਨਿਰਧਾਰਤ ਕੀਤੇ ਗਏ 71 ਦੇ ਬਜਾਏ ਵਿਧਾਨ ਸਭਾ ਵਿੱਚ 148 ਸੀਟਾਂ ਪ੍ਰਾਪਤ ਹੋਈਆਂ।
1935 ਵਿੱਚ, ਅੰਬੇਦਕਰ ਨੂੰ ਸਰਕਾਰੀ ਲਾਅ ਕਾਲਜ, ਬੰਬਈ ਦਾ ਪ੍ਰਿੰਸੀਪਲ ਨਿਯੁਕਤ ਕੀਤਾ ਗਿਆ ਸੀ, ਉਹ ਦੋ ਸਾਲ ਤੱਕ ਇਸ ਪਦ ‘ਤੇ ਰਿਹਾ। ਉਸ ਨੇ ਰਾਮ ਜੇਸ ਕਾਲਜ, ਦਿੱਲੀ ਯੂਨੀਵਰਸਿਟੀ ਦੇ ਸੰਸਥਾਪਕ ਰਾਏ ਕੇਦਾਰਨਾਥ ਦੀ ਮੌਤ ਤੋਂ ਬਾਅਦ ਇਸ ਕਾਲਜ ਦੇ ਗਵਰਨਿੰਗ ਬਾਡੀ ਦੇ ਚੇਅਰਮੈਨ ਦੇ ਤੌਰ ਤੇ ਵੀ ਕੰਮ ਕੀਤਾ॥ਬੰਬਈ ਵਿਚ ਰਹਿੰਦਿਆਂ, ਅੰਬੇਡਕਰ ਨੇ ਇਕ ਘਰ ਦੀ ਉਸਾਰੀ ਦਾ ਕੰਮ ਸੰਭਾਲਿਆ ਅਤੇ 50,000 ਤੋਂ ਵੱਧ ਕਿਤਾਬਾਂ ਵਾਲੀ ਆਪਣੀ ਨਿੱਜੀ ਲਾਇਬ੍ਰੇਰੀ ਰੱਖੀ॥ਉਸੇ ਸਾਲ ਇਕ ਲੰਮੀ ਬਿਮਾਰੀ ਦੇ ਕਾਰਨ ਉਸ ਦੀ ਪਤਨੀ ਰਮਾਬਾਈ ਦੀ ਮੌਤ ਹੋ ਗਈ ਸੀ। ਉਸਦੀ ਪੰਢਰਪੁਰ ਦੀ ਤੀਰਥ ਯਾਤਰਾ ਕਰਨ ਦੀ ਬੜੀ ਪੁਰਾਣੀ ਇੱਛਾ ਸੀ, ਪਰ ਅੰਬੇਡਕਰ ਨੇ ਉਸ ਨੂੰ ਜਾਣ ਤੋਂ ਇਨਕਾਰ ਕਰ ਦਿੱਤਾ ਸੀ ਕਿ ਉਹ ਹਿੰਦੂ ਧਰਮ ਦੇ ਪੰਢਰਪੁਰ ਜਿੱਥੇ ਉਨ੍ਹਾਂ ਨੂੰ ਅਛੂਤ ਸਮਝਿਆ ਜਾਂਦਾ ਹੈ, ਜਾਣ ਦੀ ਬਜਾਏ ਆਪਣੇ ਲਈ ਇਕ ਨਵਾਂ ਪੰਢਰਪੁਰ ਬਣਾ ਦੇਵੇਗਾ।
1936 ਵਿਚ, ਅੰਬੇਦਕਰ ਨੇ ਸੁਤੰਤਰ ਲੇਬਰ ਪਾਰਟੀ ਦੀ ਸਥਾਪਨਾ ਕੀਤੀ, ਜਿਸ ਨੇ 1937 ਦੀਆਂ ਬੰਬਈ ਚੋਣਾਂ ਨੂੰ 13 ਅਜ਼ਾਦ ਅਤੇ 4 ਆਮ ਸੀਟਾਂ ਲਈ ਕੇਂਦਰੀ ਵਿਧਾਨ ਸਭਾ ਲਈ ਚੁਣੌਤੀ ਦਿੱਤੀ ਸੀ, ਅਤੇ 11 ਅਤੇ 3 ਸੀਟਾਂ ਸੁਰੱਖਿਅਤ ਰੱਖੀਆਂ ਸਨ। ਅੰਬੇਡਕਰ ਬੰਬਈ ਵਿਧਾਨ ਸਭਾ ਦੇ ਵਿਧਾਇਕ (ਐਮਐਲਏ) ਦੇ ਤੌਰ ਤੇ ਚੁਣਿਆ ਗਿਆ ਸੀ।
ਅੰਬੇਡਕਰ ਨੇ ਰੱਖਿਆ ਸਲਾਹਕਾਰ ਕਮੇਟੀ ਅਤੇ ਵਾਇਸਰਾਇ ਦੇ ਕਾਰਜਕਾਰੀ ਕੌਂਸਲ ਵਜੋਂ ਕਿਰਤ ਮੰਤਰੀ ਵਜੋਂ ਸੇਵਾ ਨਿਭਾਈ।ਉਸ ਸੁਝਾਅ ਦਿੱਤਾ ਕਿ ਮੁਸਲਿਮ ਅਤੇ ਗ਼ੈਰ-ਮੁਸਲਿਮ ਬਹੁਗਿਣਤੀ ਵਾਲੇ ਹਿੱਸੇ ਨੂੰ ਵੱਖ ਕਰਨ ਲਈ ਪੰਜਾਬ ਅਤੇ ਬੰਗਾਲ ਦੀ ਸੂਬਾਈ ਹੱਦਾਂ ਨੂੰ ਮੁੜ ਬਣਾਇਆ ਜਾਣਾ ਚਾਹੀਦਾ ਹੈ।ਅੰਬੇਦਕਰ ਦੋ ਵਾਰ ਸੰਸਦ ਦਾ ਮੈਂਬਰ ਬਣੇਾ ਅਤੇ ਰਾਜ ਸਭਾ, ਭਾਰਤੀ ਸੰਸਦ ਦੇ ਉਪਰਲੇ ਸਦਨ, ਵਿਚ ਬੰਬਈ ਸਟੇਟ ਦੀ ਨੁਮਾਇੰਦਗੀ ਕੀਤੀ। ਉਸਦਾ ਰਾਜ ਸਭਾ ਮੈਂਬਰ ਦੇ ਰੂਪ ਵਿਚ ਪਹਿਲਾ ਕਾਰਜਕਾਲ 3 ਅਪ੍ਰੈਲ 1952 ਅਤੇ 2 ਅਪ੍ਰੈਲ 1956 ਦੇ ਵਿਚਕਾਰ ਸੀ ਅਤੇ ਦੂਜਾ ਕਾਰਜਕਾਲ 3 ਅਪ੍ਰੈਲ 1956 ਤੋਂ 2 ਅਪ੍ਰੈਲ 1962 ਤੱਕ ਹੋਣ ਵਾਲਾ ਸੀ, ਪਰ ਮਿਆਦ ਦੀ ਸਮਾਪਤੀ ਤੋਂ ਪਹਿਲਾਂ 6 ਦਸੰਬਰ 1956 ਨੂੰ ਉਹਨਾਂ ਦੀ ਮੌਤ ਹੋ ਗਈ।
ਆਪ ਜੀ ਨੇ ਜਾਤਪਾਤ ਦਾ ਨਾਸ਼ ਕਰਨ ਲਈ ਹਿੰਦੂ ਧਰਮ ਛੱਡ ਕੇ ਬੁੱਧ ਧਰਮ ਅਪਣਾਇਆ। ਬਾਬਾਸਾਹਿਬ ਨੇ ਵਿਸ਼ਵ ਪ੍ਰਸਿੱਧ ਬੁੱਧ ਧਰਮ ਨੂੰ ਇਸ ਲਈ ਅਪਣਾਇਆ ਕਿ ਬਹੁਜਨ ਸਮਾਜ ਦੇ ਲੋਕ ਸਦੀਵੀ ਅਮਨ ਸ਼ਾਂਤੀ ਨਾਲ ਜੀਅ ਸਕਣ।ਉਹ ਡਾਇਬਟੀਜ਼ ਦੇ ਰੋਗ ਤੋਂ ਪੀੜਤ ਸਨ। ਫਿਰ 6 ਦਸੰਬਰ 1956 ਨੂੰ ਆਪਣੇ ਦਿੱਲੀ ਵਾਲੇ ਨਿਵਾਸ ਸਥਾਨ ਤੇ ਉਨਾਂ ਦਾ ਸਵਰਗਵਾਸ ਹੋ ਗਿਆ। ਉਨਾਂ ਨੇ ਭਾਰਤੀ ਸਮਾਜ ਲਈ ਜੋ ਕੁਰਬਾਨੀਆਂ ਦਿੱਤੀਆਂ ਹਨ ਉਹ ਨਾ-ਭੁੱਲਣਯੋਗ ਹਨ। ਉਨਾਂ ਨੇ ਆਪਣਾ ਸਾਰਾ ਜੀਵਨ ਸਮਾਜ ਭਲਾਈ ਦੇ ਲੇਖੇ ਲਾ ਦਿੱਤਾ। ਅੱਜ ਵੀ 14 ਅਪ੍ਰੈਲ ਦਾ ਹਰ ਸਾਲ ਦਾ ਦਿਨ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਦਕਰ ਦੇ ਜਨਮ ਦਿਨ ਦੇ ਤੌਰ ਤੇ ਮਨਾਇਆ ਜਾਂਦਾ ਹੈ।
ਲੇਖਕ ਡਾ ਸੰਦੀਪ ਘੰਡ ਲਾਈਫ ਕੋਚ
ਸੇਵਾ ਮੁਕਤ ਅਧਿਕਾਰੀ-ਭਾਰਤ ਸਰਕਾਰ
ਮੋਬਾਈਲ 9815129576
Leave a Reply